ਮਾਈ ਭਾਗੋ ਜੀ ਬਾਰੇ ਸੰਖੇਪ ਇਤਿਹਾਸ
ਪੁਰਾਤਨ ਸਮੇਂ ਤੋਂ ਹੀ ਔਰਤਾਂ ਨੇ ਸਮਾਜ ਦੇ ਹਰ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਔਰਤ ਨੇ ਆਪਣੇ ਫਰਜ਼ਾਂ ਦੀ ਪਾਲਣਾ ਕਰਕੇ ਸਮਾਜ ਵਿੱਚ ਆਪਣੀ ਅਮਿੱਟ ਪਛਾਣ ਬਣਾਈ ਹੈ। ਕਦੇ ਨੇਤਾ ਬਣ ਕੇ, ਕਦੇ ਮੂਕ ਦਰਸ਼ਕ ਬਣ ਕੇ ਔਰਤ ਨੇ ਅਜਿਹਾ ਹਮਦਰਦੀ ਭਰਿਆ ਬੋਲ ਬੋਲਿਆ ਹੈ ਕਿ ਕੰਧਾਂ ਕੰਬ ਜਾਂਦੀਆਂ ਹਨ। ਔਰਤ ਜਦੋਂ ਵੰਗਾਰ ਪਾਉਂਦੀ ਹੈ ਤਾਂ ਕਾਇਰ ਲੋਕ ਵੀ ਹੱਥਾਂ ਵਿੱਚ ਖੰਡਾ ਲੈ ਕੇ ਮੈਦਾਨ ਵਿੱਚ ਕੁੱਦ ਜਾਂਦੇ ਹਨ। ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਮੁੱਚੇ ਬ੍ਰਹਿਮੰਡ ਵਿਚੋਂ ਇਕ ਅਜਿਹੀ ਸ਼ਖਸੀਅਤ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਸ ਦਾ ਨਾਂ 'ਸਿੱਖ ਇਤਿਹਾਸ' ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ। ਉਹ ਨਾਮ ਹੈ "ਮਾਈ ਭਾਗੋ ਜੀ" ਮਾਂ ਭਾਗੋ ਜੀ ਦਾ ਜਨਮ ਪਿੰਡ ਝਬਾਲ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਹਨਾਂ ਦਾ ਬਚਪਨ ਦਾ ਨਾਮ 'ਭਾਗਭਰੀ' ਸੀ। ਉਹ ਮਾਧੋ ਸ਼ਾਹ ਦੀ ਪੁੱਤਰੀ ਪੇਰੋ ਸ਼ਾਹ ਦੀ ਪੋਤੀ ਸੀ। ਮਾਈ ਭਾਗੋ ਜੀ ਨੂੰ ਬਚਪਨ ਤੋਂ ਹੀ ਸ਼ਾਸਤਰਾਂ ਦਾ ਅਭਿਆਸ ਕਰਨ ਦਾ ਬਹੁਤ ਸ਼ੌਕ ਸੀ| ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਸਮੇਂ ਗੁਰੂ ਜੀ ਨੇ 'ਭਾਗਭਰੀ' ਨੂੰ ਆਪਣੇ ਪਤੀ ਸਮੇਤ ਅੰਮ੍ਰਿਤਪਾਨ ਕਰਵਾਕੇ ਆਪ ਜੀ ਦਾ ਨਾਮ 'ਭਾਗ ਕੌਰ' ਰੱਖਿਆ। ਜਦੋਂ ਆਨੰਦਪੁਰ ਸਾਹਿਬ ਦੀ ਲੜਾਈ ਚੱਲ ਰਹੀ ਸੀ ਤਾਂ ਮੁਗਲ ਫੌਜਾਂ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਫ਼ੌਜਾਂ ਕਿਲ੍ਹੇ ਦੇ ਅੰਦਰ ਸਨ। ਇਸ ਮੌਕੇ ਮੁਗ਼ਲ ਫ਼ੌਜਾਂ ਨੇ ਕਿਲ੍ਹੇ ਅੰਦਰ ਰਾਸ਼ਨ ਅਤੇ ਪਾਣੀ ਜਾਣਾ ਬੰਦ ਕਰ ਦਿੱਤਾ। ਰਾਸ਼ਨ ਦੀ ਘਾਟ ਕਾਰਨ ਸਿੱਖਾਂ ਦੀ ਹਾਲਤ ਵਿਗੜ ਰਹੀ ਸੀ। ਸਿੱਖਾਂ ਨੇ ਗੁਰੂ ਜੀ ਨੂੰ ਕਿਲ੍ਹਾ ਛੱਡਣ ਲਈ ਕਿਹਾ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ, ਉਸ ਸਮੇਂ ਮਾਝੇ ਦੇ ਕੁਝ ਸਿੱਖ ਗੁਰੂ ਜੀ ਗੁਰੂ ਜੀ ਨਾਲ ਗੁਸੇ ਹੋ ਕੇ "ਬੇਦਾਵਾ" ਲਿੱਖ ਕੇ ਗੁਰੂ ਜੀ ਦੀ ਸੰਗਤ ਛੱਡ ਕੇ ਘਰ ਵਾਪਸ ਚਲੇ ਗਏ। ਮੁਗਲ ਫੌਜਾਂ ਦੁਆਰਾ ਭਰੋਸਾ ਦਿਵਾਉਣ ਤੋਂ ਬਾਅਦ, ਗੁਰੂ ਜੀ ਨੇ ਕਿਲ੍ਹਾ ਛੱਡ ਦਿੱਤਾ | ਕਿਲ੍ਹਾ ਛੱਡ ਕੇ ਜਾ ਰਹੇ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਫੌਜਾਂ 'ਤੇ ਮੁਗਲਾਂ ਨੇ ਆਪਣਾ ਵਾਅਦਾ ਤੋੜ ਕੇ ਹਮਲਾ ਕਰ ਦਿੱਤਾ। ਗੁਰੂ ਜੀ ਦਾ ਪਿੱਛਾ ਕਰ ਰਹੀਆਂ ਮੁਗ਼ਲ ਫ਼ੌਜਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਮਾਈ ਭਾਗੋ ਜੀ ਦੀ ਅਗਵਾਈ ਵਿਚ ਘਰ ਵਾਪਸ ਆਏ ਸਿੱਖਾਂ ਨੇ ਬੜੇ ਉਤਸ਼ਾਹ ਨਾਲ ਯੁੱਧ ਵਿਚ ਹਿੱਸਾ ਲਿਆ ਅਤੇ ਅੰਤ ਵਿਚ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਵਿਖੇ ਘਮਾਸਨ ਯੁੱਧ ਹੋਇਆ | ਬੇਦਾਵਾ ਲਿਖਣ ਵਾਲੇ 40 ਸਿੱਖਾਂ ਨੇ ਇਸ ਜੰਗ ਵਿੱਚ ਆਪਣੇ ਬਹਾਦਰੀ ਦੇ ਖੂਬ ਜੌਹਰ ਦਿਖਾਏ। ਇਸ ਜੰਗ ਵਿੱਚ ਮਾਈ ਭਾਗੋ ਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਬਹੁਤ ਹੀ ਬਹਾਦਰੀ ਨਾਲ ਲੜਦੇ ਹੋਏ ਮਾਈ ਭਾਗੋ ਜੀ ਨੇ ਠੀਕ ਹੋਣ ਤੋਂ ਬਾਅਦ ਗੁਰੂ ਜੀ ਦੇ ਚਰਨਾਂ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਅੰਤ ਵਿੱਚ ਨਾਂਦੇੜ ਸਾਹਿਬ ਜਾ ਕੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਵਿੱਚ ਰਹਿਣ ਲੱਗ ਪਏ। ਬਹੁਤ ਲੰਮਾ ਜੀਵਨ ਬਤੀਤ ਕਰਕੇ ਜੋਤੀ ਜੋਤਿ ਸਮਾਏ, ਉਹਨਾਂ ਦੀ ਯਾਦ ਵਿੱਚ ਉਥੇ ਗੁਰਦੁਆਰਾ ਸਾਹਿਬ "ਤਪ ਅਸਥਾਨ ਮਾਈ ਭਾਗੋ ਜੀ" ਬਣਾਇਆ ਗਿਆ ਹੈ। ਉੱਥੇ ਹੀ ਸਿੱਖਾਂ ਨੇ ਉਹਨਾਂ ਨੂੰ "ਸੰਤ ਦੀ ਉਪਾਧੀ" ਦਿੱਤੀ। ਜੇਹੜਾ ਬਰਛਾ ਆਪ ਜੀ ਨੇ ਮੁਕਤਸਰ ਸਾਹਿਬ ਦੀ ਜੰਗ ਵਿਚ ਵਰਤਿਆ ਸੀ, ਅਜੇ ਵੀ ਤਖਤ ਸ਼੍ਰੀ ਹਜ਼ੂਰ ਸਾਹਿਬ ਵਿੱਖੇ ਸੁਸ਼ੋਭਿਤ ਹੈ|
Mai Bhago also known as Mata Bhag Kaur was a Sikh woman who led 40 Sikh soldiers against the Mughals in 1705. She killed several enemy soldiers on the battlefield, and is considered to be a saint warrior by the Sikh Nation for over 300 years. She was the sole survivor of the battle of Khidrana, i.e. Battle of Muktsar (fought on 29 December 1705); She was a daughter of Bhai Mallo Shah. She was also the grand-daughter of Bhai Piro Shah, who was the younger brother of Bhai Langah, a Dhillon Jatt Chaudhary of 84 villages, who had become a Sikh during the time of Guru Arjan, the fifth Sikh Guru. She was the only sister of four brothers. Born at her ancestral village of Jhabal Kalan in present day Amritsar district of the Punjab, in the Majha region, she was married to Nidhan Singh Warraich of Patti; She was a staunch Sikh by birth and upbringing. She was distressed to hear in 1705 that some of the Sikhs of her village neighborhood, who had gone to Anandpur Sahib to fight for Guru Gobind Singh Ji, had deserted him under adverse conditions.