ਨਾਟਕਕਾਰ ਅਜਮੇਰ ਸਿੰਘ ਔਲਖ ਯਾਦਗਾਰੀ ਲਾਇਬਰੇਰੀ
ਵਿੱਦਿਆ ਦੇ ਪ੍ਰਸਾਰ ਤੇ ਚਿੰਤਨ ਲਈ ਕਿਤਾਬਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਬਿਨ੍ਹਾਂ ਮਨੁੱਖ ਦਾ ਵਿਅਕਤੀਤਵ ਨਿਖਰਨਾ ਅਸੰਭਵ ਹੈ। ਕਿਤਾਬਾਂ ਦੀ ਅਹਿਮ ਸਾਂਭ-ਸੰਭਾਲ ਲਈ ‘ਲਾਇਬਰੇਰੀ’ ਦਾ ਹੋਣਾ ਅਤੀ ਜ਼ਰੂਰੀ ਹੁੰਦਾ ਹੈ। ਸੰਸਥਾ ਦੀ ਬੇਹਤਰ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਨਿਰਭਰ ਬਣਾਉਣ ਲਈ ‘ਲਾਇਬਰੇਰੀ’ ਦੀ ਸਥਾਪਨਾ ਦੀ ਮੁੱਖ ਵਿਸ਼ੇਸ਼ਤਾ ਹੁੰਦੀ ਹੈ।ਲਾਇਬਰੇਰੀ ਵਿਦਿਆਰਥੀਆਂ ਵਿਚ ਵਿਅਕਤੀਗਤ ਗੁਣਾਂ ਦੇ ਨਾਲ-ਨਾਲ ਸਮਾਜਿਕ ਸੰਦਰਭ ਵਿਚ ਵਿਚਰਨ ਦੇ ਵੱਖ-ਵੱਖ ਪੱਖਾਂ ਨੂੰ ਉਭਾਰਦੀ ਹੈ। ਨਾਟਕਕਾਰ ਅਜਮੇਰ ਸਿੰਘ ਔਲਖ ਪੰਜਾਬੀ ਨਾਟਕ ਤੇ ਰੰਗਮੰਚ ਦੇ ਖੇਤਰ ਵਿੱਚ ਪ੍ਰਸਿੱਧ ਸ਼ਖ਼ਸੀਅਤ ਹਨ। ਜਿਨ੍ਹਾਂ ਨੇ ਮੁੱਖ ਰੂਪ ਵਿੱਚ ਮਾਲਵੇ ਦੇ ਖਿੱਤੇ ਦੀਆਂ ਕਿਰਸਾਨੀ ਨਾਲ ਸੰਬੰਧਤ ਮੂਲ ਸਮੱਸਿਆਵਾਂ ਨੂੰ ਨਾਟਕ ਅਤੇ ਰੰਗਮੰਚ ਦੇ ਰਾਹੀਂ ਪੇਸ਼ ਕੀਤਾ।ਉਨ੍ਹਾਂ ਦੀਆਂ ਲਿਖਤਾਂ ਪੰਜਾਬੀ ਸਾਹਿਤ ਜਗਤ ਦੇ ਘੇਰੇ ਨੂੰ ਵਿਸ਼ਾਲ ਕਰਦੀਆਂ ਹਨ। ਮਾਈ ਭਾਗੋ ਸੰਸਥਾ, ਰੱਲਾ (ਮਾਨਸਾ) ਵਿਖੇ ਉਨ੍ਹਾਂ ਬਤੌਰ ਪ੍ਰਿੰਸੀਪਲ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਜਿਨ੍ਹਾਂ ਸਦਕਾ ਉਨ੍ਹਾਂ ਦੀਆਂ ਪ੍ਰੇਰਨਾਵਾਂ ਸੰਸਥਾ ਲਈ ਅੱਜ ਵੀ ਮੁੱਲਵਾਨ ਹਨ। ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦਾਂ ਦੇ ਸਿਰਮੌਰ ਪਲਾਂ ਤਹਿਤ ਸਨਮਾਨ ਰੂਪ ਵਿੱਚ ਸੰਭਾਲਦੀ ਹੋਈ ਸੰਸਥਾ ਲਾਇਬਰੇਰੀ ਨੂੰ “ਨਾਟਕਕਾਰ ਅਜਮੇਰ ਸਿੰਘ ਔਲਖ ਯਾਦਗਾਰੀ ਲਾਇਬਰੇਰੀ” ਦੇ ਰੂਪ ਵਿੱਚ ਸਮਰਪਿਤ ਕਰਦੀ ਹੈ।ਉਨ੍ਹਾਂ ਦੀਆਂ ਲਿਖਤਾਂ ਨੂੰ ਲਾਇਬਰੇਰੀ ਵਿੱਚ ਰੱਖਿਆ ਗਿਆ ਹੈ ਤਾਂ ਕਿ ਭਵਿੱਖ ਦੇ ਵਿਦਿਆਰਥੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਰੱਖ ਸਕਣ। ਇਸ ਤੋਂ ਇਲਾਵਾ ਲਾਇਬਰੇਰੀ ਵਿੱਚ 10000 ਕਿਤਾਬਾਂ ਸਾਰੇ ਵਿਸ਼ਿਆਂ ਨਾਲ ਸੰਬੰਧਤ ਰੱਖੀਆਂ ਗਈਆਂ ਹਨ। ਜਿਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਹਰ ਪੱਖੋਂ ਸਰਬ-ਸੰਪੰਨ ਤੇ ਆਤਮ ਨਿਰਭਰ ਗੁਣਾਂ ਦੇ ਧਾਰਨੀ ਬਣਾਉਣਾ ਹੈ।ਭਵਿੱਖ ਵਿੱਚ ਵਿਦਿਆਰਥੀਆਂ ਲਈ ਹੋਰ ਸਿੱਖਿਅਤ ਕਿਸਮ ਦੀਆਂ ਸੰਭਾਵੀ ਧਾਰਨਾਵਾਂ ਸਥਾਪਿਤ ਕਰਨ ਲਈ ਇਹ ਲਾਇਬਰੇਰੀ ਲਗਾਤਾਰਤਾ ਤਹਿਤ ਆਪਣਾ ਕਾਰਜ ਕਰਦੀ ਰਵੇਗੀ।
Rules and Regulations for Library
In the contemporary era, modern libraries have evolved into dynamic and multifaceted hubs of knowledge, engagement, and community interaction. These 21st-century libraries transcend their traditional roles as repositories of books and information, embracing technology and innovation to provide an enriching experience for users. State-of-the-art facilities often feature cutting-edge amenities such as digital archives, interactive learning spaces, and maker spaces equipped with 3D printers and other creative tools. Furthermore, these libraries prioritize inclusivity by offering diverse collections that cater to a wide range of interests, backgrounds, and age groups. Embracing the digital age, modern libraries also provide e-books, online databases, and virtual events, ensuring that information is accessible to all, regardless of physical location. As vibrant cultural centers, modern libraries host workshops, author talks, art exhibitions, and community gatherings, fostering an environment that encourages lifelong learning and collaboration. In essence, modern libraries have seamlessly blended tradition with innovation to become integral pillars of education, culture, and community in today's society.